Home » Uncategorized » ਚੰਡੀਗੜ੍ਹ ਗਰੁੱਪ ਆਫ ਕਾਲਜ ਯੂਨੀਵਰਸਿਟੀ ਮੋਹਾਲੀ ਨੇ ਦਿੱਲੀ ਦੇ ਪ੍ਰਾਈਵੇਟ ਹੋਟਲ ਏਰੋਸਿਟੀ ਵਿਖੇ ਕੀਤਾ ਵਿਸ਼ੇਸ਼ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ…

ਚੰਡੀਗੜ੍ਹ ਗਰੁੱਪ ਆਫ ਕਾਲਜ ਯੂਨੀਵਰਸਿਟੀ ਮੋਹਾਲੀ ਨੇ ਦਿੱਲੀ ਦੇ ਪ੍ਰਾਈਵੇਟ ਹੋਟਲ ਏਰੋਸਿਟੀ ਵਿਖੇ ਕੀਤਾ ਵਿਸ਼ੇਸ਼ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 21 ਮਾਰਚ (ਮੰਗਤ ਸਿੰਘ ਸੈਦਪੁਰ) : ਉਦਯੋਗਿਕ ਜਗਤ ਦੀਆਂ ਲੋੜਾਂ  ਮੁੱਖ ਰੱਖਦਿਆਂ ਚੰਡੀਗੜ੍ਹ ਗਰੁੱਪ ਆਫ ਕਾਲਜ ਯੂਨੀਵਰਸਿਟੀ ਮੋਹਾਲੀ ਨੇ ਇੱਕ ਵਿਸ਼ੇਸ਼ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ ਕੀਤਾ ਹੈ। ਇਹ ਪ੍ਰੋਗਰਾਮ ਦਿੱਲੀ ਦੇ ‘ਪ੍ਰਾਈਡ ਪਲਾਜ਼ਾ ਹੋਟਲ, ਏਰੋਸਿਟੀ’ ਵਿਖੇ ਉਦਯੋਗਿਕ ਖੇਤਰ ਦੀਆਂ ਨਾਮਵਰ ਹਸਤੀਆਂ ਦੀ ਮੌਜੂਦਗੀ ਵਿੱਚ ਲਾਂਚ ਹੋਇਆ। ਸਮਾਗਮ ਦੀ ਪ੍ਰਧਾਨਗੀ ਸੀ.ਜੀ.ਸੀ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਜੀ ਨੇ ਕੀਤੀ। ਉਨ੍ਹਾਂ ਦੇ ਨਾਲ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਜੀ, ਈ.ਵੀ.ਪੀ. ਡਾ. ਸੁਸ਼ੀਲ ਪਰਾਸ਼ਰ  ਅਤੇ ‘ਐਚ.ਆਰ. ਸਕਸੈਸ ਟਾਕ’ ਦੇ ਸੀ.ਈ.ਓ. ਗੋਵਿੰਦ ਨੇਗੀ ਜੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਸ ਨਵੀਨਤਾਕਾਰੀ ਪਹਿਲਕਦਮੀ ਦਾ ਮਕਸਦ ਵਿਦਿਆਰਥੀਆਂ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਾ ਰੱਖ ਕੇ, ਕਾਰਪੋਰੇਟ ਜਗਤ ਦੇ ਅਸਲ ਤਜ਼ਰਬਿਆਂ ਅਤੇ ਚੁਣੌਤੀਆਂ ਨਾਲ ਜੋੜਨਾ ਹੈ। ਖਾਸ ਗੱਲ ਇਹ ਹੈ ਕਿ ਇਸ ਪ੍ਰੋਗਰਾਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿਚ ਇਸ ਦੋ ਸਾਲਾ ਕੋਰਸ ਦੌਰਾਨ ਹਰੇਕ ਵਿਦਿਆਰਥੀ  ਚਾਰ ਵੱਖ-ਵੱਖ ਉਦਯੋਗਿਕ ਆਗੂਆਂ ਵੱਲੋਂ ਮਾਰਗਦਰਸ਼ਨ ਦਿੱਤਾ ਜਾਵੇਗਾ। ਹਰ ਸਮੈਸਟਰ ਵਿੱਚ ਇੱਕ ਮਾਹਿਰ 15 ਵਿਦਿਆਰਥੀਆਂ ਦੇ ਸਮੂਹ ਦੀ ਨਿਗਰਾਨੀ ਕਰੇਗਾ। ਇਸ ਦੇ ਨਾਲ ਹੀ ਵਿਦਿਆਰਥੀ ਕਾਰਪੋਰੇਟ ਬੋਰਡਰੂਮ ਦੀਆਂ ਚਰਚਾਵਾਂ, ਰਣਨੀਤਕ ਸਿਮੂਲੇਸ਼ਨ ਅਤੇ ਲਾਈਵ ਕੇਸ ਸਟੱਡੀਜ਼ ਰਾਹੀਂ ਫੈਸਲੇ ਲੈਣ ਦੀ ਕਲਾ ਸਿੱਖਣਗੇ। ਜਦ ਕਿ ਵਿਦਿਆਰਥੀ ਅਸਲ ਕਾਰੋਬਾਰੀ ਚੁਣੌਤੀਆਂ ਜਿਵੇਂ ਕਿ ਮਾਰਕੀਟ ਵਿਸਤਾਰ, ਵਿੱਤੀ ਵਿਸ਼ਲੇਸ਼ਣ ਅਤੇ ਤਕਨੀਕੀ ਤਬਦੀਲੀਆਂ ‘ਤੇ ਸਿੱਧਾ ਕੰਮ ਕਰਨਗੇ। ਇਸ ਦੇ ਨਾਲ ਹੀ ਪੜ੍ਹਾਈ ਦੇ ਦੌਰਾਨ ਹੀ ਵਿਦਿਆਰਥੀ ਵੱਡੇ ਕਾਰਪੋਰੇਟ ਪ੍ਰੋਜੈਕਟਾਂ ਅਤੇ ਕੰਸਲਟਿੰਗ ਅਸਾਈਨਮੈਂਟਾਂ ਨਾਲ ਜੁੜੇ ਰਹਿਣਗੇ। ਇਸ ਲਾਂਚ ਨਾਲ ਸੀ.ਜੀ.ਸੀ. ਯੂਨੀਵਰਸਿਟੀ ਨੇ ਮੈਨੇਜਮੈਂਟ ਸਿੱਖਿਆ ਦੇ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਅਜੋਕੇ ਸਮੇਂ ਦੀ ਸਿੱਖਿਆ ਅਜਿਹੀ ਹੋਣੀ ਚਾਹੀਦੀ ਹੈ ਜੋ ਨੌਜਵਾਨਾਂ  ਗੁੰਝਲਦਾਰ ਸੰਗਠਨਾਤਮਕ ਮਾਹੌਲ ਲਈ ਤਿਆਰ ਕਰ ਸਕੇ।ਮੈਨੇਜ਼ਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ‘ਐਮ.ਬੀ.ਏ. ਪਲੱਸ’  ਤਜ਼ਰਬੇਕਾਰ ਮਾਹਿਰਾਂ ਅਤੇ ਉੱਭਰ ਰਹੇ ਮੈਨੇਜਰਾਂ ਵਿਚਕਾਰ ਇੱਕ ਸਾਰਥਕ ਸੰਵਾਦ ਸਿਰਜਣ ਲਈ ਤਿਆਰ ਕੀਤਾ ਗਿਆ ਹੈ। ਡਾ. ਸੁਸ਼ੀਲ ਪਰਾਸ਼ਰ ਅਤੇ ਗੋਵਿੰਦ ਨੇਗੀ ਨੇ ਵੀ ਇਸ ਪ੍ਰੋਗਰਾਮ  ਅਕਾਦਮਿਕ ਅਤੇ ਵਿਹਾਰਕ ਗਿਆਨ ਦਾ ਸੁਮੇਲ ਦੱਸਦਿਆਂ ਵਿਦਿਆਰਥੀਆਂ ਦੇ ਭਵਿੱਖ ਲਈ ਇਸ  ਅਹਿਮ ਕਰਾਰ ਦਿੱਤਾ।

Leave a Reply

Your email address will not be published. Required fields are marked *