Home » Uncategorized » ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਸਾਲਾਨਾ ਗੁਰਮਤਿ ਸਮਾਗਮ ਅੱਜ ਤੋਂ ਆਰੰਭ ਦੇਸ਼-ਵਿਦੇਸ਼ ਤੋਂ ਸਮਾਗਮ ‘ਚ ਸ਼ਾਮਿਲ ਹੋਣ ਵਾਲੀਆਂ ਸੰਗਤਾਂ ਮੱਦੇਨਜ਼ਰ ਲਿਆਉਣ ਲਈ ਟਰਾਂਸਪੋਰਟ ਅਤੇ ਰਹਿਣ ਦੇ ਪ੍ਰਬੰਧ ਮੁਕੰਮਲ : ਸੰਤ ਬਾਬਾ ਲਖਮੀਰ ਸਿੰਘ ਰਤਵਾੜਾ ਸਾਹਿਬ

ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਸਾਲਾਨਾ ਗੁਰਮਤਿ ਸਮਾਗਮ ਅੱਜ ਤੋਂ ਆਰੰਭ ਦੇਸ਼-ਵਿਦੇਸ਼ ਤੋਂ ਸਮਾਗਮ ‘ਚ ਸ਼ਾਮਿਲ ਹੋਣ ਵਾਲੀਆਂ ਸੰਗਤਾਂ ਮੱਦੇਨਜ਼ਰ ਲਿਆਉਣ ਲਈ ਟਰਾਂਸਪੋਰਟ ਅਤੇ ਰਹਿਣ ਦੇ ਪ੍ਰਬੰਧ ਮੁਕੰਮਲ : ਸੰਤ ਬਾਬਾ ਲਖਮੀਰ ਸਿੰਘ ਰਤਵਾੜਾ ਸਾਹਿਬ


ਚੰਡੀਗੜ੍ਹ 29 ਅਕਤੂਬਰ (ਮੰਗਤ ਸਿੰਘ ਸੈਦਪੁਰ) :
ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਹੋ ਰਹੇ ਸਲਾਨਾ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਟਰਸਟ ਦੇ ਸੇਵਾਦਾਰ ਅਤੇ ਇਲਾਕੇ ਦੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਆਪੋ ਆਪਣੇ ਕਾਰਜਾਂ ਨੂੰ ਨੇਪਰੇ ਚੜਾਉਣ ਲਈ ਨਿਰੰਤਰ ਸੇਵਾਵਾਂ ਨਿਭਾ ਰਹੇ ਹਨ। ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰਸਟ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਦੀ ਦੇਖ ਰੇਖ ਹੇਠ 30 ਅਕਤੂਬਰ ਤੋਂ 2 ਨਵੰਬਰ (ਵੀਰਵਾਰ) ਤੱਕ ਚਾਰ ਰੋਜ਼ਾ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਸੰਤਾਂ ਮਹਾਂਪੁਰਸ਼ਾਂ ,ਸ੍ਰੀ ਦਰਬਾਰ ਸਾਹਿਬ ਤੋਂ ਰਾਗੀ, ਜਥੇ, ਕੀਰਤਨੀਏ, ਢਾਡੀ, ਕਥਾ ਵਾਚਕ ਸੰਗਤਾਂ ਨੂੰ ਕਥਾ, ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੇ। ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਅਨੁਸਾਰ ਸਮਾਗਮ ਦਾ ਸਮਾਂ ਰੋਜ਼ਨਾ ਸਵੇਰੇ 4 ਵਜੇ ਤੋਂ ਆਰੰਭ ਹੋ ਕੇ ਰਾਤੀ 10 ਵਜੇ ਤੱਕ ਹੋਵੇਗਾ। ਇਹ ਸਮਾਗਮ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਅਤੇ ਸਮੂਹ ਸ਼ਹੀਦਾਂ ਦੀ ਯਾਦ, ਸੱਚਖੰਡ ਵਾਸੀ ਸੰਤ ਬਾਬਾ ਵਰਿਆਮ ਸਿੰਘ ਅਤੇ ਮਾਤਾ ਰਣਜੀਤ ਕੌਰ ਦੀ ਨਿੱਘੀ ਯਾਦ ਵਿੱਚ ਮਨਾਏ ਜਾ ਰਹੇ ਹਨ। ਸਮਾਗਮ ਤੋਂ ਪਹਿਲਾਂ ਅੱਖਾਂ ਦਾ ਮੁਫਤ ਕੈਂਪ ਲੱਗ ਰਿਹਾ ਹੈ। ਜਿਸ ਵਿੱਚ ਲੋੜਵੰਦਾਂ ਦੀਆਂ ਅੱਖਾਂ ਦੇ ਆਪਰੇਸ਼ਨ, ਐਨਕਾ ਆਦਿ ਮੁਫਤ ਦਿੱਤੀਆਂ ਜਾਣਗੀਆਂ। ਸਮਾਗਮ ਦੌਰਾਨ ਦਸਤਾਰ ਮੁਕਾਬਲੇ ਤੇ ਸਿਲਾਈ ਕੈਂਪ ਲਾਏ ਜਾਣਗੇ। ਇਸ ਸਮਾਗਮ ਦੇ ਤੀਜੇ ਦਿਨ ਨਵੰਬਰ ਨੂੰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਇਸ ਮੌਕੇ ਟਰੱਸਟੀ ਇੰਜੀਨੀਅਰ ਜਸਵੰਤ ਸਿੰਘ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਦੂਰੋਂ ਨੇੜਿਓ ਸੰਗਤਾਂ ਜਿੱਥੇ ਸਮਾਗਮ ਵਿੱਚ ਹਾਜਰੀ ਲਵਾ ਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਹਨ। ਉਥੇ ਹੀ ਦੇਸ਼ ਵਿਦੇਸ਼ਾਂ ਤੋਂ ਲੱਖਾਂ ਸੰਗਤਾਂ ਦੀ ਆਮਦ ਦੇ ਮੱਦੇ ਨਜ਼ਰ ਟਰਾਂਸਪੋਰਟ ਸੇਵਾਵਾਂ ਦੇ ਨਾਲ ਨਾਲ ਰਿਹਾਇਸ਼ ਤੇ ਅਤੁੱਟ ਲੰਗਰ ਤੇ ਹੋਰ ਸਹੂਲਤਾਂ ਦਾ ਸੁਚੱਜੇ ਪ੍ਰਬੰਧ ਕੀਤੇ ਜਾ ਚੁੱਕੇ ਹਨ।

Leave a Reply

Your email address will not be published. Required fields are marked *