Home » Uncategorized » ਮੁੱਖ ਮੰਤਰੀ ਪੰਜਾਬ ਨੂੰ ਭਾਰਤਮਾਲਾ ਪ੍ਰੋਜੈਕਟ ‘ਚ੍ਹ ਹੋਏ ਘੁਟਾਲੇ ਦੀ ਵਿਜੀਲੈਸ ਬਿਊਰੋ ਵੱਲੋ ਜਾਂਚ ‘ਚ ਤੇਜ਼ੀ ਲਿਆਉਣ ਡਿਪਟੀ ਕਮਿਸ਼ਨਰ ਰਾਹੀਂ ਦਿੱਤਾ ਮੰਗ ਪੱਤਰ : ਰਣਵੀਰ ਸਿੰਘ ਗਰੇਵਾਲ

ਮੁੱਖ ਮੰਤਰੀ ਪੰਜਾਬ ਨੂੰ ਭਾਰਤਮਾਲਾ ਪ੍ਰੋਜੈਕਟ ‘ਚ੍ਹ ਹੋਏ ਘੁਟਾਲੇ ਦੀ ਵਿਜੀਲੈਸ ਬਿਊਰੋ ਵੱਲੋ ਜਾਂਚ ‘ਚ ਤੇਜ਼ੀ ਲਿਆਉਣ ਡਿਪਟੀ ਕਮਿਸ਼ਨਰ ਰਾਹੀਂ ਦਿੱਤਾ ਮੰਗ ਪੱਤਰ : ਰਣਵੀਰ ਸਿੰਘ ਗਰੇਵਾਲ


ਸਾਹਿਬਜ਼ਾਦਾ ਅਜੀਤ ਸਿੰਘ ਨਗਰ 29 ਅਕਤੂਬਰ (ਮੰਗਤ ਸਿੰਘ ਸੈਦਪੁਰ) : 
ਭਾਰਤਮਾਲਾ ਪ੍ਰੋਜੈਕਟ ਰਾਹੀ ਆਈ ਟੀ ਸਿਟੀ ਤੋ ਕੁਰਾਲੀ ਤੱਕ ਨਵੇ ਬਣਾਏ ਜਾਂ ਰਹੇ ਰੋਡ ਵਿੱਚ ਹੋਏ ਘੁਟਾਲੀਆ ਦੀ ਵਿਜੀਲੈਸ ਵੱਲੋ ਜਾਂਚ ਕਿਸਾਨ ਆਗੂ ਰਣਬੀਰ ਸਿੰਘ ਗਰੇਵਾਲ ਦੀ ਦਿੱਤੀ ਸਕਾਇਤ ਤੇ ਹੋ ਰਹੀ ਹੈ। ਗਰੇਵਾਲ ਨੇ ਜਾਣਕਾਰੀ ਦਿੰਦੇ ਹੋ ਆਖਿਆ ਕਿ ਐਨ ਐਚ ਏ ਆਈ ਦੀ ਜ਼ਮੀਨ ਅਕਵਾਇਰ ਕਰਨ ਦੀ ਐਕਟ ਦੀ ਧਾਰਾ ਤਿੰਨ ਏ ਅਤੇ ਤਿੰਨ ਡੀ ਦੀ ਵੱਡੇ ਪੱਧਰ ਤੇ ਜਾਣਬੂਝ ਕੇ ਉਲੱਗਣਾ ਕੀਤੀ ਗਈ ਹੈ।ਸਬੰਧਦ ਅਫ਼ਸਰਾਂ ਨੇ ਪ੍ਰਾਪਟੀ ਡੀਲਰਾਂ ਤੇ ਰਾਜਨੀਤਕ ਵਿਅਕਤੀਆਂ ਨਾਲ ਮਿਲ ਕੇ ਤਹਿਸੀਲ ਮੋਹਾਲੀ ਦੇ ਪਿੰਡ ਗੋਬਿੰਦਗੜ ਵਿਖੇ ਐਨ ਐਚ ਏ ਆਈ ਦੀ ਜ਼ਮੀਨ ਅਕਵਾਇਰ ਧਾਰਾ ਤਿੰਨ ਡੀ ਹੋਣ ਦੇ ਬਾਵਜੂਦ ਸਰਕਾਰੀ ਦੀ ਹੋ ਚੁੱਕੀ ਜਮੀਨ ਦੀ ਰਜਿਸਟਰੀ ਪ੍ਰਾਈਵੇਟ ਵਿਅਕਤੀਆਂ ਦੇ ਨਾਮ ਕਰ ਦਿੱਤੀ ਗਈ ਤੇ ਅਫ਼ਸਰਾਂ ਦੀ ਮਿਲੀਭਗਤ ਨਾਲ ਜਲਦ ਬਾਜ਼ੀ ਵਿੱਚ ਇੰਤਕਾਲ ਵੀ ਦਰਜ ਕਰ ਦਿੱਤਾ ਗਿਆ।ਇਸੇ ਤਰਾਂ ਇਸੇ ਪ੍ਰੋਜੈਕਟ ਵਿੱਚ ਤਹਿਸੀਲ ਮਾਜਰੀ ਜਿਲਾ ਮੋਹਾਲੀ ਦੇ ਪਿੰਡ ਸੇਖਪੁਰਾ ਵਿਖੇ ਐਨ ਐਨ ਏ ਆਈ ਦੀ ਜਮੀਨ ਅਕਵਾਇਰ ਦੀ ਧਾਰਾਂ ਤਿੰਨ ਏ ਦੀ ਅਫਸਰਾ ਨਾਲ ਮਿਲ ਕੇ ਜਮੀਨ ਅਕਵਾਇਰ ਹੋਣ ਤੋ ਬਾਅਦ ਅਮਰੂਦਾ ਦੇ ਬਾਗ ਲਾਕੇ ਗਲਤ ਤਰਿਕੇ ਨਾਲ ਮੁਆਵਜਾ ਲੈਣ ਦੀ ਕੋਸ਼ਿਸ਼ ਕੀਤੀ ਗਈ ਇਸ ਰੋਡ ਵਿੱਚ ਘੁਪਲਿਆ ਵਾਰੇ ਜਾਣਕਾਰੀ 5 ਮਈ 2024 ਨੂੰ ਮੁੱਖ ਦਫਤਰ ਵਿਜੀਲੈਸ ਬਿਊਰੋ ਮੋਹਾਲੀ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਸੀ। ਉਸ ਤੋਂ ਬਾਅਦ  ਸਕਾਇਤ ਕਰਤਾ ਨੂੰ ਦਫਤਰ ਵਿਜੀਲੈਸ ਮੋਹਾਲੀ ਬੁਲਾਈਆਂ ਗਿਆ ਤੇ ਬਿਆਨ ਦਰਜ ਹੋਏ ਤੇ ਕੁੱਝ ਦਿਨ ਬਾਅਦ ਕਈ ਵਿਅਕਤੀਆਂ ਨੂੰ ਨੋਟਿਸ ਵੀ ਜਾਰੀ ਹੋਏ। ਉਸ ਤੋਂ ਬਾਅਦ ਜਾਂਚ ਠੰਡੇ ਬਸਤੇ ਪੈਦੀ ਵੇਖ ਇੱਕ ਵਾਰ ਫਿਰ ਤੋਂ 26 ਦਸੰਬਰ 2024 ਨੂੰ ਮਾਣਯੋਗ ਡਾਇਰੈਕਟਰ ਵਿਜੀਲੈਸ ਨੂੰ ਪੱਤਰ ਲਿਖ ਕੇ ਸਾਰੀ ਜਾਣਕਾਰੀ ਦਿੱਤੀ ਗਈ। ਉਸ ਤੋਂ ਬਾਅਦ ਹਾਲੇ ਤੱਕ ਕੋਈ ਕਾਰਵਾਈ ਨਾ ਹੁੰਦੇ ਵੇਖ ਅੱਜ ਡਿਪਟੀ ਕਮਿਸ਼ਨਰ ਮੋਹਾਲੀ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਜਲਦ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤਾ ਗਿਆ।

Leave a Reply

Your email address will not be published. Required fields are marked *