ਪੁਲਿਸ ਵੱਲੋ ਮਾਮਲੇ ‘ਚ ਅਣਗਹਿਲੀ ਵਰਤਣ ‘ਤੇ ਪਰਿਵਾਰਕ ਮੈਂਬਰਾਂ ਅਤੇ ਆਮ ਲੋਕਾਂ ਚ ਭਾਰੀ
ਕਾਤਿਲ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਲਈ ਟੀਮਾਂ ਬਣਾ ਕੇ ਕੀਤਾ ਜਾ ਕੀਤੀ ਜਾ ਰਹੀ ਕਾਰਵਾਈ ਅਤੇ ਥਾਂ ਥਾਂ ਕੀਤੀ ਜਾ ਰਹੀ ਛਾਪੇਮਾਰੀ

ਖਮਾਣੋ 27 ਅਕਤੂਬਰ (ਬਲਵੀਰ ਸਿੰਘ ) : ਖਮਾਣੋਂ ‘ਚ ਅੱਜ ਸਵੇਰੇ ਇੱਕੋ ਮਹੱਲੇ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੀ ਦੀਵਾਲੀ ਦੀ ਰਾਤ ਹੋਈ ਤਕਰਾਰਬਾਜ਼ੀ ਮਗਰੋਂ ਇੱਕ ਨੇ ਦੂਜੇ ਦਾ ਕਤਲ ਕਰ ਦਿੱਤਾ । ਇਹ ਘਟਨਾਂ ਨੂੰ ਕਤਲ ਕਰਨ ਵਾਲੇ ਨੇ ਉਦੋਂ ਅੰਜ਼ਾਮ ਦਿੱਤਾ ਜਦੋਂ ਕਤਲ ਹੋਣ ਵਾਲਾ ਕਰੀਬ ਸਵੇਰੇ ਸਵਾ ਛੇ ਵਜੇ ਆਪਣਾ ਪਾਲਤੂ ਕੁੱਤਾ ਘਰ ਦੇ ਨੇੜੇ ਹੀ ਘੁੰਮਾ ਰਿਹਾ ਸੀ। ਪੁਲਿਸ ਮੁਤਾਬਿਕ ਕਾਤਲ ਇਸ ਘਟਨਾਂ ਨੂੰ ਸਿਰਫ ਤਿੰਨ ਮਿੰਟ ‘ਚ ਨਿਬੇੜ ਕੇ ਆਉਦਾ ਨਿਗਰਾਨ ਕੈਮਰਿਆਂ ‘ਚ ਦਿਖਾਈ ਦਿੰਦਾ ਹੈ। ਜਿਸ ਦੇ ਹੱਥ ‘ਚ ਨਾ ਕੋਈ ਜਾਂਦੇ ਅਤੇ ਨਾ ਵਾਪਸ ਆਉਦੇ ਕੋਈ ਹਥਿਆਰ ਦਿਖਾਈ ਦਿੰਦਾ ਹੈ। ਜਾਣਕਾਰੀ ਮੁਤਾਬਿਕ ਕਤਲ ਹੋਣ ਵਾਲਾ ਅਮਨਦੀਪ ਸਿੰਘ ਉਰਫ ਸ਼ੰਮੀ ਵਾਸੀ ਵਾਰਡ ਨੰ 6 ਖਮਾਣੋਂ ਨੂੰ ਕਤਲ ਕਰਨ ਵਾਲਾ ਵਰਿੰਦਰ ਸਿੰਘ ਵਿੱਕੀ ਇਕੋਂ ਮਹੁੱਲੇ ਦੇ ਵਾਸੀ ਹਨ ਅਤੇ ਘਰ ਵੀ ਦੋਨੋਂ ਜਣਿਆਂ ਦੇ ਨੇੜੇ ਨੇੜੇ ਹਨ। ਉਹਨਾਂ ਦੀ ਦਿਵਾਲੀ ਵਲੀ ਰਾਤ ਆਪਸੀ ਤਕਰਰਾਰਬਾਜ਼ੀ ਹੋ ਗਈ ਕਿਉਕਿ ਉਹਨਾਂ ਦਾ ਪਹਿਲਾ ਹੀ ਲੜਾਈ ਝਗੜੇ ਨੂੰ ਲੈ ਕੇ ਅਦਾਲਤ ‘ਚ ਕੇਸ ਚਲ ਰਿਹਾ ਹੈ। ਜਿਸ ਕਰਕੇ ਇਸ ਕਤਲ ਨੂੰ ਰੰਜਿਸ਼ਨ ਮੰਨਿਆ ਜਾ ਰਿਹਾ ਹੈ। 22 ਅਕਤੂਬਰ ਸਵੇਰੇ ਉਕਤ ਸਮੇਂ ‘ਤੇ ਜਦੋ ਸ਼ੰਮੀ ਆਪਣੇ ਪਾਲਤੂ ਕੁੱਤੇ ਨੂੰ ਘੁੰਮਾ ਰਿਹਾ ਸੀ ਤਾਂ ਵਿੱਕੀ ਨੇ ਉਸ ਨੂੰ ਕਿਸੇ ਤੇਜ਼ਧਾਰ ਹਥਿਆਰ ਨਾਲ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ । ਜਿਸ ਨੂੰ ਗੰਭੀਰ ਹਾਲਾਤ ‘ਚ ਸਿਵਲ ਹਸਪਤਾਲ ਖਮਾਣੋਂ ਲਿਆਦਾ ਗਿਆ । ਜਿਥੇ ਡਿਊਟੀ ‘ਤੇ ਮੌਜੂਦ ਡਾਕਟਰਾਂ ਨੇ ਉਸ ਗੰਭੀਰ ਹਾਲਤ ਨੂੰ ਦੇਖਦਿਆ ਚੰਡੀਗੜ ਸਥਿਤ 32 ਸੈਕਟਰ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ। ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਆਪਣੇ ਪਰਿਵਾਰ ‘ਚ ਦੋ ਪੁੱਤਰ, ਇੱਕ ਪੁੱਤਰੀ ਅਤੇ ਬਜ਼ੁਰਗ ਮਾਤਾ ਤੋਂ ਇਲਾਵਾ ਪਤਨੀ ਨੂੰ ਛੱਡ ਗਿਆ ਹੈ। ਜਦੋਕਿ ਵਰਿੰਦਰ ਸਿੰਘ ਵਿੱਕੀ ਘਟਨਾਂ ਨੂੰ ਅੰਜ਼ਾਮ ਦੇਣ ਮਗਰੋਂ ਫਰਾਰ ਹੋ ਗਿਆ ਹੈ। ਜਿਸ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋ ਟੀਮਾਂ ਬਣਾ ਕੇ ਵੱਖ ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਇਸ ਮੌਕੇ ਹਾਜ਼ਰ ਲੋਕਾਂ ਦਾ ਕਹਿਣਾ ਸੀ ਕਿ ਮਰਨ ਵਾਲਾ ਅਮਨਦੀਪ ਸਿੰਘ ਸੰਮੀ ਰਾਤ ਸਮੇਂ ਹੀ ਇਸ ਘਟਨਾਂ ਸਬੰਧੀ ਇਤਲਾਹ ਸਥਾਨਕ ਪੁਲਿਸ ਨੂੰ ਵੀ ਦੇ ਕੇ ਆਇਆ। ਪ੍ਰੰਤੂ ਪੁਲਿਸ ਵੱਲੋ ਇਸ ਮਾਮਲੇ ‘ਚ ਕੋਈ ਸੰਜੀਦਗੀ ਨਾ ਦਿਖਾਏ ਜਾਣ ਕਾਰਨ ਮਾਮਲਾ ਕਤਲ ਤਕ ਪਹੁੰਚ ਗਿਆ । ਇਸ ਦੌਰਾਨ ਰੋਹ ‘ਚ ਆਏ ਪਰਿਵਾਰਕ ਮੈਂਬਰਾਂ ਅਤੇ ਆਮ ਲੋਕਾਂ ਨੇ ਉਸੇ ਦਿਨ ਲੁਧਿਆਣਾ ਖਰੜ ਨੈਸ਼ਨਲ ਮਾਰਗ ‘ਤੇ ਕਰੀਬ ਦੁਪਿਹਰ 12 ਵਜੇ ਧਰਨਾ ਮਾਰ ਕੇ ਮਾਰਗ ਜਾਮ ਜਾਮ ਵੀ ਕੀਤਾ ਗਿਆ ਸੀ। ਪਰਿਵਾਰਕ ਮੈਂਬਰ ਇਸ ਕਤਲ ਲਈ ਲੋੜੀਦੇ ਵਰਿੰਦਰ ਸਿੰਘ ਵਿੱਕੀ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ। ਮਾਮਲੇ ਸਬੰਧੀ ਹੋਰ ਜਾਣਕਾਰੀ ਲਈ ਜਦੋਂ ਜਿਲ੍ਹਾ ਪੁਲਿਸ ਮੁਖੀ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਫੋਨ ਨਹੀ ਚੁੱਕਿਆ । ਖਾਸ ਗੱਲ ਇਹ ਹੈ ਕਿ ਪਰਿਵਾਰਿਕ ਮੈਂਬਰਾਂ ਅਤੇ ਆਮ ਲੋਕਾਂ ਵਿੱਚ ਇਹ ਵੱਡੇ ਪੱਧਰ ਤੇ ਰੋਸ ਹੈ ਕਿ ਹੁਣ ਤੱਕ ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ। ਇਸ ਸਬੰਧੀ ਚਰਚਾ ਬਣੀ ਹੋਈ ਹੈ ਕਿ ਦੋਸ਼ੀਆਂ ਨੂੰ ਪੁਲਿਸ ਵੱਲੋਂ ਕਦੋਂ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਪੀੜਤ ਪਰਿਵਾਰ ਨੂੰ ਕਦੋਂ ਇਨਸਾਫ ਮਿਲੇਗਾ।


