Home » Uncategorized » ਮੋਹਾਲੀ-ਰਾਜਪੁਰਾ ਰੇਲਵੇ ਲਾਈਨ ਪ੍ਰੋਜੈਕਟ ਲਈ 53.84 ਹੈਕਟੇਅਰ ਜਮੀਨ ਅਕਵਾਇਰ ਕਰਨ ਲਈ ਕੇਂਦਰ ਨੇ ਪੰਜਾਬ ਸਰਕਾਰ ਨੂੰ ਲਿਖੀ ਚਿੱਠੀ, ਨੋਟੀਫਿਕੇਸ਼ਨ ਹੋਇਆ ਜਾਰੀ

ਮੋਹਾਲੀ-ਰਾਜਪੁਰਾ ਰੇਲਵੇ ਲਾਈਨ ਪ੍ਰੋਜੈਕਟ ਲਈ 53.84 ਹੈਕਟੇਅਰ ਜਮੀਨ ਅਕਵਾਇਰ ਕਰਨ ਲਈ ਕੇਂਦਰ ਨੇ ਪੰਜਾਬ ਸਰਕਾਰ ਨੂੰ ਲਿਖੀ ਚਿੱਠੀ, ਨੋਟੀਫਿਕੇਸ਼ਨ ਹੋਇਆ ਜਾਰੀ


ਸਾਹਿਬਜ਼ਾਦਾ ਅਜੀਤ ਸਿੰਘ ਨਗਰ 25 ਅਕਤੂਬਰ (ਮੰਗਤ ਸਿੰਘ ਸੈਦਪੁਰ) :
ਪੰਜਾਬ ਦੇ 3 ਜ਼ਿਲ੍ਹਿਆਂ ‘ਚੋਂ ਇਹ ਰੇਲ ਲਾਇਨ ਲੰਘਣ ਵਾਲੇ ਰਾਜਪੁਰਾ-ਮੋਹਾਲੀ ਰੇਲਵੇ ਲਾਈਨ ਦੇ ਪ੍ਰੋਜੈਕਟ ਦਾ ਕੰਮ ਜਲਦ ਸ਼ੁਰੂ ਹੋਣ ਵਾਲਾ ਹੈ। ਕੇਂਦਰ ਨੇ ਇਸ ਪ੍ਰੋਜੈਕਟ ਲਈ 53.84 ਹੈਕਟੇਅਰ ਜ਼ਮੀਨ ਐਕਵਾਇਰ ਹੋਣੀ ਹੈ। ਜ਼ਮੀਨ ਐਕਵਾਇਰ ਕਰਨ ਲਈ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਅਤੇ ਜ਼ਮੀਨ ਐਕਵਾਇਰ ਕਰਨ ਲਈ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਤੋਂ ਸਹਿਯੋਗ ਮੰਗਿਆ ਹੈ। ਕੇਂਦਰ ਨੇ ਰੇਲਵੇ ਲਾਈਨ ਪ੍ਰੋਜੈਕਟ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਰਾਜਪੁਰਾ-ਮੁਹਾਲੀ ਰੇਲਵੇ ਲਾਈਨ ਪ੍ਰੋਜੈਕਟ 18.11 ਕਿਲੋਮੀਟਰ ਲੰਬਾ ਹੋਵੇਗਾ। ਰੇਲ ਮੰਤਰਾਲੇ ਨੇ ਪ੍ਰੋਜੈਕਟ ਨੂੰ ‘ਸਪੈਸ਼ਲ ਰੇਲਵੇ ਪ੍ਰੋਜੈਕਟ’ ਦੱਸਿਆ ਹੈ। ਮੁਹਾਲੀ-ਰਾਜਪੁਰਾ ਲਿੰਕ ਲਈ ਰੇਲਵੇ ਨੂੰ 54 ਹੈਕਟੇਅਰ ਜ਼ਮੀਨ ਦੀ ਲੋੜ ਹੈ ਜੋ ਪੰਜਾਬ ਸਰਕਾਰ ਐਕੁਆਇਰ ਕਰਕੇ ਕੇਂਦਰ ਨੂੰ ਦੇਵੇਗੀ। ਇਹ ਰੇਲਵੇ ਲਾਈਨ ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਜਿਲੇ ਵਿੱਚੋਂ ਲੰਘੇਗੀ। ਰਾਜਪੁਰਾ-ਮੋਹਾਲੀ ਨਵੀਂ ਲਾਈਨ 18 ਕਿਲੋਮੀਟਰ ਲੰਬੀ ਲਾਈਨ ‘ਤੇ ਲਗਭਗ 443 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਰੇਲਵੇ ਲਾਈਨ ਦੇ ਨਿਰਮਾਣ ਨਾਲ ਚੰਡੀਗੜ੍ਹ ਸਮੇਤ ਸਾਰੇ ਪੰਜਾਬ ਨੂੰ ਫਾਇਦਾ ਹੋਵੇਗਾ। ਰਾਜਪੁਰਾ \ਲਾਈਨ ਨਾਲ, ਸਰਹਿੰਦ, ਲੁਧਿਆਣਾ ਅਤੇ ਜਲੰਧਰ ਸਮੇਤ ਹੋਰ ਰਾਜਾਂ ਦੀ ਯਾਤਰਾ ਆਸਾਨ ਹੋ ਜਾਵੇਗੀ। ਪਹਿਲਾਂ, ਰੇਲਗੱਡੀ ਸਿੱਧੀ ਅੰਬਾਲਾ ਜਾਂਦੀ ਸੀ। ਹੁਣ ਇਹ ਰਾਜਪੁਰਾ ਨਾਲ ਜੁੜੇਗਾ। ਇੱਕ ਹੋਰ ਮੋਹਾਲੀ ਵਾਲੇ ਪਾਸੇ ਚੰਡੀਗੜ੍ਹ ਨਾਲ ਜੁੜੇਗਾ। ਚੰਡੀਗੜ੍ਹ-ਰਾਜਪੁਰਾ ਰੇਲਵੇ ਲਾਈਨ, ਜੋ ਸਾਲਾਂ ਤੋਂ ਲਟਕ ਰਹੀ ਸੀ, ਪੂਰੀ ਹੋਵੇਗੀ। ਇਸ ਨਾਲ ਮਾਲਵਾ ਖੇਤਰ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ;

Leave a Reply

Your email address will not be published. Required fields are marked *